ਚੰਡੀਗੜ੍ਹ — ਸਿਹਤਮੰਦ ਰਹਿਣ ਲਈ ਚੰਗੀ ਡਾਈਟ ਲੈਣਾ ਬਹੁਤ ਜ਼ਰੂਰੀ ਹੈ ਜੋ ਅੱਜਕਲ ਦੇ ਲੋਕ ਨਹੀਂ ਲੈ ਰਹੇ ਹਨ, ਦੂਜਾ ਬਾਹਰ ਦਾ ਫਾਸਟ ਫੂਡ ਖਾਣ ਦੀ ਆਦਤ ਤੁਹਾਨੂੰ ਸਿਹਤਮੰਦ ਨਹੀਂ ਰਹਿਣ ਦਿੰਦੀ। ਪੁਰਾਣੇ ਜ਼ਮਾਨੇ ਵਿਚ ਲੋਕ ਆਪਣੀ ਡਾਈਟ ਦਾ ਪੂਰਾ ਧਿਆਨ ਰੱਖਦੇ ਸਨ। ਉਹ ਆਪਣੇ ਖਾਣੇ ਵਿਚ ਕਣਕ ਦੇ ਨਾਲ-ਨਾਲ ਮੱਕੀ, ਜਵਾਰ, ਬਾਜਰਾ ਵਰਗੀਆਂ ਹੋਰ ਵੀ ਚੀਜ਼ਾਂ ਸ਼ਾਮਲ ਕਰਦੇ ਸਨ, ਜਿਸ ਨਾਲ ਉਨ੍ਹਾਂ ਦੀ ਬਾਡੀ ਨੂੰ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਅਤੇ ਮਿਨਰਲ ਭਰਪੂਰ ਮਿਲਦੇ ਸਨ ਪਰ ਅੱਜ ਦੇ ਟਾਈਮ ਵਿਚ ਲੋਕ ਖਾਸ ਕੇ ਯੰਗਸਟਰ ਆਪਣੇ ਖਾਣੇ ਵਿਚ ਪਿੱਜ਼ਾ, ਬਰਗਰ, ਨੂਡਲਸ ਵਰਗੇ ਫਾਸਟ ਫੂਡ ਸ਼ਾਮਲ ਕਰ ਰਹੇ ਹਨ, ਜੋ ਉਨ੍ਹਾਂ ਦੀ ਸਿਹਤ ਨੂੰ ਦਿਨ ਪ੍ਰਤੀ ਦਿਨ ਖਰਾਬ ਕਰ ਰਹੇ ਹਨ। ਬਾਜਰਾ ਇਕ ਕਿਸਮ ਦਾ ਅਨਾਜ ਹੈ, ਜਿਸ ਨੂੰ ਤੁਸੀਂ ਰੋਟੀ, ਪਕੌੜੇ, ਦਲੀਆ, ਬਿਸਕੁਟ, ਕੇਕ, ਹਲਵਾ ਅਤੇ ਕਿਸੇ ਵੀ ਤਰ੍ਹਾਂ ਖਾ ਸਕਦੇ ਹੋ। ਇਸ ਨੂੰ ਖਾਣੇ ਵਿਚ ਸ਼ਾਮਲ ਕਰ ਕੇ ਬ੍ਰੈਸਟ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ। ਬਾਜਰਾ ਦੋ ਤਰ੍ਹਾਂ ਦਾ ਹੁੰਦਾ ਹੈ, ਦੇਸੀ (ਤਿੰਨ ਮਾਹੀ) ਅਤੇ ਸੰਕਰ (ਸਾਠੀ) ਪਰ ਹਮੇਸ਼ਾ ਦੇਸੀ ਬਾਜਰੀ ਹੀ ਖਾਓ। ਇਹ ਬਾਜਰਾ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਬਾਜਰੇ ਵਿਚ ਪਾਏ ਜਾਣ ਵਾਲੇ ਜ਼ਰੂਰੀ ਤੱਤ
ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ਼, ਟ੍ਰਿਪਟੋਫੇਨ, ਫਾਸਫੋਰਸ, ਫਾਈਬਰ, ਵਿਟਾਮਿਨ ਬੀ, ਐਂਟੀਆਕਸੀਡੈਂਟ
ਕਣਕ ਅਤੇ ਚੌਲ ਦੇ ਮੁਕਾਬਲੇ ਬਾਜਰੇ ਵਿਚ ਕਈ ਗੁਣਾ ਜ਼ਿਆਦਾ ਊਰਜਾ ਹੁੰਦੀ ਹੈ। ਇਸ ਤੋਂ ਬਣੀ ਰੋਟੀ ਖਾਣਾ ਸਿਹਤ ਲਈ ਲਾਭਦਾਇਕ ਹੈ।
- ਇਸ ਵਿਚ ਪ੍ਰੋਟੀਨ ਅਤੇ ਆਇਰਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ।
- ਬਾਜਰੇ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਆਰਥਰਾਈਟਸ, ਗਠੀਆ ਤੇ ਦਮਾ ਵਰਗੀ ਬੀਮਾਰੀ ਨਹੀਂ ਹੁੰਦੀ।
- ਕੈਲਸ਼ੀਅਮ ਨਾਲ ਭਰਪੂਰ ਬਜਾਰਾ ਖਾਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
- ਇਸਦੇ ਰੋਜ਼ਾਨਾ ਸੇਵਨ ਨਾਲ ਸਰੀਰ ਸ਼ਕਤੀਸ਼ਾਲੀ ਅਤੇ ਮਜ਼ਬੂਤ ਬਣਿਆ ਰਹਿੰਦਾ ਹੈ।
- ਇਸ ਵਿਚ ਕੈਲਸ਼ੀਅਮ ਦੀ ਮਾਤਰਾ ਇੰਨੀ ਹੁੰਦੀ ਹੈ ਕਿ ਇਹ ਹੱਡੀਆਂ ਲਈ ਰਾਮਬਾਣ ਦਵਾਈ ਹੈ।
- ਆਇਰਨ ਦੇ ਗੁਣਾਂ ਨਾਲ ਭਰਪੂਰ ਹੋਣ ਕਾਰਨ ਖੂਨ ਦੀ ਕਮੀ ਤੋਂ ਬਚਿਆ ਜਾ ਸਕਦਾ ਹੈ।
- ਬਾਜਰੇ ਦੀ ਰੋਟੀ ਗਾਂ ਦੇ ਘਿਓ ਨਾਲ ਖਾਣ ਨਾਲ ਇਸਦੀ ਪੌਸ਼ਟਿਕਤਾ ਤੇ ਗੁਣ ਹੋਰ ਵੀ ਵੱਧ ਜਾਂਦੇ ਹਨ।
- ਇਸ ਨੂੰ ਖਾਣੇ ਵਿਚ ਸ਼ਾਮਲ ਕਰਨ ਨਾਲ ਕੈਲਸ਼ੀਅਮ ਦੀ ਕਮੀ ਨਾਲ ਹੋਣ ਵਾਲੇ ਆਸਿਟਯੋਪੋਰੋਸਿਸ ਰੋਗ ਤੋਂ ਬਚਿਆ ਜਾ ਸਕਦਾ ਹੈ।
- ਬਾਜਰੇ ਵਿਚ ਪਾਇਆ ਜਾਣ ਵਾਲਾ ਫਾਈਬਰ, ਕੈਂਸਰ, ਖਾਸ ਤੌਰ 'ਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।
- ਇਹ ਛੋਟੇ ਬੱਚਿਆਂ ਵਿਚ ਹੋਣ ਵਾਲੀ ਸਾਹ ਦੀ ਬੀਮਾਰੀ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।
- ਇਹ ਕੋਲੈਸਟ੍ਰਾਲ ਦੀ ਮਾਤਰਾ ਨੂੰ ਘੱਟ ਕਰਦਾ ਹੈ।
- ਇਸ ਵਿਚ ਮੌਜ਼ੂਦ ਮੈਗਨੀਸ਼ੀਅਮ ਸਿਰ ਦਰਦ ਅਤੇ ਹਾਰਟ ਅਟੈਕ ਦੇ ਖਤਰੇ ਨੂੰ ਘੱਟ ਕਰਦਾ ਹੈ।
ਸਰੀਰ ਦੇ ਛੋਟੇ-ਮੋਟੇ ਦਰਦ ਤੋਂ ਛੁਟਕਾਰਾ ਪਾਉਣ ਦਾ ਤਰੀਕਾ
NEXT STORY